ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਹਰਕਿਰਨ ਜੀਤ ਸਿੰਘ ਰਾਮਗੜ੍ਹੀਆ Official | Verified Expert • 05 Nov, 2026 Editor
Jun 6, 2025 • 6:38 PM
LATEST NEWS
Logo
ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ
“ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ”
Favicon
Read more on punjabi.thepublicbytes.com
6 Jun 2025
https://punjabi.thepublicbytes.com/On-the-occasion-of-Ekadashi-DC-Office-Employees-Union-installed-a-chhabeel-of-cold-sweet-water-outside-the-DC-complex
Copied
ਏਕਾਦਸ਼ੀ ਮੌਕੇ ਡੀ.ਸੀ. ਦਫਤਰ ਕਰਮਚਾਰੀ ਯੁਨੀਅਨ ਨੇ ਡੀ.ਸੀ. ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਲਗਾਈ ਛਬੀਲ

ਫਾਜ਼ਿਲਕਾ, 6 ਜੂਨ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਲੋਕ ਭਲਾਈ ਕਾਰਜ ਕਰਦਿਆਂ ਏਕਾਦਸ਼ੀ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਠੰਡੇ ਮੀਠੇ ਪਾਣੀ ਦੀ ਛਬੀਲ ਲਗਾ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮਿੱਠਾ ਪਾਣੀ ਪਵਾ ਕੇ ਕਰਮਚਾਰੀਆ ਨੇ ਸੇਵਾ ਨਿਭਾਈ।

ਪ੍ਰਧਾਨ ਸੁਨੀਲ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਪਿਆਸੇ ਨੂੰ ਪਾਣੀ ਪੁਆਉਣਾ ਬੜਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਗਰਮੀ ਦੇ ਮੌਸਮ ਵਿਚ ਛਬੀਲ ਲਗਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਠੰਡਾ ਮੀਠਾ ਪਾਣੀ ਪੁਆਉਂਦੇ ਹਨ ਜਿਸ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲਦੀ ਹੈ ਉਥੇ ਸਮਾਜਿਕ ਭਾਈਚਾਰਾ ਵੀ ਮਜਬੂਤ ਹੁੰਦਾ ਹੈ। ਉਨ੍ਹਾਂ ਅਗੇ ਕਿਹਾ ਕਿ ਇਹ ਸਮਾਜ ਭਲਾਈ ਕਾਰਜਾਂ ਵਿਚ ਹਰ ਕਿਸੇ ਨੂੰ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਡੀ.ਸੀ. ਦਫਤਰ ਦੇ ਕਰਮਚਾਰੀ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਡਿਉਟੀ ਨਿਭਾ ਕੇ ਜਿਥੇ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਉਥੇ ਸਮਾਜ ਭਲਾਈ ਕੰਮਾਂ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਆਖਿਆ ਕਿ ਕਰਮਚਾਰੀਆਂ ਦਾ ਫਰਜ ਹੈ ਕਿ ਉਹ ਬਿਨਾਂ ਕਿਸੇ ਖਜਲ-ਖੁਆਰੀ ਦੇ ਲੋਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਤੇ ਯੋਜਨਾਵਾ ਦਾ ਲਾਹਾ ਪਹੁੰਚਾਉਣ ਜਿਸ ਨੂੰ ਬਾਖੂਬੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਸੀ. ਦਫਤਰ ਦੇ ਇਕ –ਇਕ ਕਰਮਚਾਰੀ ਵਲੋਂ ਲੋਕ ਭਲਾਈ ਸੇਵਾ ਤਹਿਤ ਛਬੀਲ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਤੇ ਡੀ.ਸੀ. ਦਫਤਰ ਦੇ ਹਰੇਕ ਕਰਮਚਾਰੀ ਦਾ ਧੰਨਵਾਦ ਕਰਦੇ ਹਨ। ਇਸ ਉਪਰਾਲੇ ਵਿਚ ਮਹਿਲਾ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ।

ਇਸ ਉਪਰਾਲੇ ਨੂੰ ਸਫਲ ਬਣਾਉਣ ਵਿਚ ਸੁਪਰਡੰਟ ਪ੍ਰਦੀਪ ਗਖੜ, ਰਾਮ ਰਤਨ, ਜਗਜੀਤ ਸਿੰਘ, ਪਵਨ ਨਰਾਣੀਆ, ਰਾਜ ਕੁਮਾਰ, ਪਵਨ ਕੁਮਾਰ, ਰਾਮ ਸਿੰਘ, ਇਕਬਾਲ ਸਿੰਘ, ਪਰਮਜੀਤ ਸ਼ਰਮਾ, ਪਰਦੀਪ ਸ਼ਰਮਾ, ਅਰਪਿਤ, ਮਨੋਹਰ, ਗਗਨ, ਪ੍ਰਦੀਪ, ਸਮੀਰ ਸਾਮਾ, ਰਮੇਸ਼ ਤੋਂ ਇਲਾਵਾ ਸਮੂਹ ਡੀ.ਸੀ. ਦਫਤਰ ਸਟਾਫ ਦਾ ਯੋਗਦਾਨ ਰਿਹਾ ਹੈ।

favorite Follow us for the latest updates:

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ Official | Verified Expert • 05 Nov, 2026 Editor

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ, ਜੋ ਹਮੇਸ਼ਾ ਮੀਡੀਆ ਰਾਹੀਂ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਨੂੰ ਕਵਰ ਕਰਨ ਦਾ ਵਰ੍ਹਿਆਂ ਦਾ ਤਜਰਬਾ ਹੈ। ਉਹ ਇਸ ਵੇਲੇ ਪੰਜਾਬੀ ਨਿਊਜ਼ ਵਿਭਾਗ ਵਿੱਚ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਸੇਵਾ ਨਿਭਾ ਰਹੇ ਹਨ।

Digital Archives

Follow Us

Recommended Posts

amp_stories Web Stories
local_fire_department Trending menu Menu